Skip to content
cropped-cropped-Billa_Logo.png
  • ਪੰਜਾਬੀ ਮੁਹਾਵਰੇ ਅਤੇ ਅਖਾਣ
  • ਪੰਜਾਬੀ ਮੁਹਾਵਰੇ ਅਤੇ ਅਖਾਣ

Tag: ਪੰਜਾਬੀ ਮੁਹਾਵਰੇ ਅਤੇ ਅਖਾਣ

ਜਿੱਥੇ ਸੌ ਉਥੇ ਇਕੋਤਰ ਸੌ

ਕੰਮ ਕਰਨ ਲਈ ਜੇ ਖਰਚ ਕੁੱਝ ਵੱਧ ਹੋਵੇ, ਤਾ ਕਰ ਦੇਣਾ ਚਾਹੀਦਾ ਹੈ।

ਜੇ ਸੁਖੀ ਚਾਹੇਂ ਜੀ, ਤਾਂ ਪਾਣੀ ਮੰਗ ਨਾ ਪੀ

ਆਪਣੀ ਕਮਾਈ ਖਾਣ ਵਰਤਣ ਵਿਚ ਹੀ ਸੁਖ ਹੈ, ਬਿਗਾਨੇ ਆਸਰੇ ਲੱਭਿਆਂ ਸੁਖ ਨਹੀਂ ਮਿਲਦਾ ।

ਟਕੇ ਦੀ ਹਾਂਡੀ ਗਈ ਕੁੱਤੇ ਦੀ ਜਾਤ ਪਛਾਣੀ ਗਈ

ਥੋੜ੍ਹੇ ਨੁਕਸਾਨ ਨਾਲ ਕਿਸੇ ਬੰਦੇ ਦੇ ਘਟੀਆ ਸੁਭਾਅ ਦਾ ਪਤਾ ਲੱਗ ਜਾਣਾ।

ਜਿੱਥੇ ਗਾਂ ਉੱਥੇ ਵੱਛਾ

ਮਨੁੱਖ ਅਖ਼ੀਰ ਘਰ ਹੀ ਵਾਪਿਸ ਆਉਂਦਾ ਹੈ। ਮਾਂ ਪਿਆਰ ਅਤੇ ਮਾਂ ਦੀ ਮਹੱਤਤਾ ਲਈ ਵਰਤਦੇ ਹਨ।

ਜੇਹਾ ਕਰੋਗੇ ਤੇਹਾ ਭਰੋਗੇ

ਬੰਦਾ ਜਿਹੋ ਜਿਹੇ ਕੰਮ ਕਰਦਾ ਹੈ, ਓਹੋ ਜਿਹਾ ਉਸ ਨੂੰ ਫਲ ਮਿਲਦਾ ਹੈ।

ਟਟੂਆ ਖਾ ਗਿਆ ਬਟੂਆ, ਫੇਰ ਵੀ ਟਟੂਏ ਦਾ ਟਟੂਆ

ਟੱਟੂ ਨੂੰ ਭਾਵੇਂ ਕਿੰਨਾ ਖੁਆ ਦੇਈਏ, ਉਹ ਘੋੜਾ ਨਹੀਂ ਬਣ ਸਕਦਾ। ਭੈੜੇ ਬੰਦੇ ਉੱਪਰ ਭਾਵੇਂ ਕਿੰਨਾ ਖਰਚ ਕਰ ਦੇਈਏ, ਉਹ ਬਦਲਦਾ ਨਹੀਂ।

ਜਹੇ ਜੰਮੇ ਜਹੇ ਨਾ ਜੰਮੇ

ਨਿਕੰਮੇ ਵਿਅਕਤੀ ਲਈ ਵਰਤਦੇ ਹਨ। ਨਿਕੰਮੀ ਔਲਾਦ ਤੋਂ ਸਤਾਏ ਮਾਪੇ ਇਹ ਅਖ਼ਾਣ ਵਰਤਦੇ ਹਨ।

ਜੱਟ ਦੀਆਂ ਸੌ ਮਾਵਾਂ ਹੁੰਦੀਆਂ ਹਨ

ਜੱਟ ਦੂਰ ਦੁਰਾਡੇ ਜਾ ਕੇ ਵੀ ਉਥੋਂ ਦੇ ਜੱਟਾਂ ਨਾਲ ਕੋਈ ਨਾ ਕੋਈ ਰਿਸ਼ਤਾ ਕੱਢ ਲੈਂਦਾ ਹੈ ਤੇ ਸਭ ਦਾ ਰਿਸ਼ਤੇਦਾਰ ਬਣ ਜਾਂਦਾ ਹੈ।

ਜੱਟੇ (ਜੱਟ) ਨੂੰ ਕਿਸੇ ਭਲ ਭੁਲਾਇਆ, ਟੱਬਰ ਲੈ ਕੇ ਬੂਹੇ ਆਇਆ

ਜਦੋਂ ਕੋਈ ਮੂੰਹ ਰੱਖਣੀ ਦੀ ਓਪਰੀ ਜਿਹੀ ਹਮਦਰਦੀ ਨੂੰ ਸੱਚੀ ਸਮਝ ਕੇ ਕੁਝ ਲੈਣ ਵਾਸਤੇ ਆ ਜਾਏ ਉਦੋਂ ਕਹਿੰਦੇ ਹਨ।

ਜਿਹੜਾ ਔਖੇ ਵੇਲੇ ਕੰਮ ਆਵੇ ਉਹੀ ਅਸਲੀ ਮਿੱਤਰ

ਜਿਹੜਾ ਬੰਦਾ ਔਖੇ ਵੇਲੇ ਤੁਹਾਡਾ ਸਾਥ ਦੇਵੇ ਓਹੀ ਤੁਹਾਡਾ ਅਸਲੀ ਹਮਦਰਦ ਸਾਥੀ ਹੈ।

← Previous
Next →
cropped-cropped-Billa_Logo.png
Shahid Bhagat Singh Nagar, Nawanshahr, Punjab
Copyright © [year] Billa PB_32 wala | Designed by Amarjit Singh "Billa"
Facebook Whatsapp