ਨਵਾਂ ਨੌ ਦਿਨ ਪੁਰਾਣਾ ਸੌ ਦਿਨ
ਨਵੀਂ ਚੀਜ਼ ਥੋੜ੍ਹੇ ਦਿਨ ਲਈ ਹੀ ਨਵੀਂ ਰਹਿੰਦੀ ਹੈ ਤੇ ਫਿਰ ਲੰਮਾ ਸਮਾਂ ਪੁਰਾਣੀ।
ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ
ਕਿਸੇ ਮਾਮਲੇ ਵਿਚ ਜਦੋਂ ਇਨਸਾਫ਼ ਹੋਇਆ ਹੋਵੇ ਜਾਂ ਇਨਸਾਫ਼ ਕਰਨਾ ਹੋਵੇ ਤਾਂ ਇਹ ਅਖਾਣ ਵਰਤਦੇ ਹਨ।
ਨਜ਼ਰ ਪੱਥਰਾਂ ਨੂੰ ਵੀ ਪਾੜ ਦਿੰਦੀ ਹੈ
ਕਿਹਾ ਜਾਂਦਾ ਹੈ ਕਿ ਕਿਸੇ ਦੀ ਬੁਰੀ ਨਜ਼ਰ ਕੁਝ ਵੀ ਅਨਰੱਥ ਕਰ ਸਕਦੀ ਹੈ।
ਨਾਈ ਆਪਣੇ ਵਾਲ ਆਪ ਨਹੀਂ ਮੁੰਨ ਸਕਦਾ
ਕਈ ਵੀ ਆਪਣੇ ਸਾਰੇ ਕੰਮ ਆਪ ਨਹੀਂ ਕਰ ਸਕੀਦ, ਦੂਜਿਆਂ ਦੀ ਲੋੜ ਪੈਂਦੀ ਹੈ।
ਦੁੱਧ ਵਾਲੀ ਗਾਂ ਦੀ ਲੱਤ ਵੀ ਸਹਿਣੀ ਪੈਂਦੀ ਹੈ
ਕਮਾਈ ਕਰਨ ਵਾਲੇ ਦੀਆਂ ਚੰਗੀਆਂ ਵੀ ਬਰਦਾਸ਼ਤ ਕਰਨੀਆਂ ਪੈਂਦੀਆਂ ਹਨ।
ਨਦੀ ਨਾਵ ਸੰਜੋਗੀ ਮੇਲੇ
ਵਿਛੜਨ ਸਮੇਂ ਮੁੜ ਕੇ ਮਿਲਣ ਨੂੰ ਸੰਜੋਗ ਤੇ ਛਡ ਦਿੱਤਾ ਜਾਵੇ ਤਾਂ ਵਰਤਦੇ ਹਨ।
ਨਾਈਆ ਵਾਲ ਕਿੰਨੇ ਨੀ, ਆਪੇ ਸਾਹਮਣੇ ਆ ਜਾਣਗੇ
ਕਿਸੇ ਮਿਹਨਤ ਜਾਂ ਕੰਮ ਦਾ ਪਤਾ ਉਸਦੇ ਨਿਕਲੇ ਨਤੀਜੇ ਤੋਂ ਹੀ ਪਤਾ ਲਗ ਸਕਦਾ ਹੈ।
ਦੂਰ ਦੇ ਢੋਲ ਸੁਹਾਵਣੇ
ਜਦ ਕੋਈ ਚੀਜ਼ ਦੂਰੋਂ ਚੰਗੀ ਲੱਗੇ, ਪਰ ਨੇੜੇ ਆਉਣ ਤੇ ਤੰਗ ਕਰੇ ਤੇ ਬੁਰੀ ਲੱਗੇ ਤਾਂ ਕਹਿੰਦੇ ਹਨ।
ਨੱਚਣ ਲੱਗੀ ਤਾਂ ਘੁੰਗਟ (ਘੁੰਡ) ਕਾਹਦਾ ?
ਜੇ ਕੋਈ ਕੰਮ ਤਾਂ ਮਾੜਾ ਕਰੇ ਪਰ ਲੋਕਾਂ ਤੋਂ ਛੁਪਉਣਾ ਵੀ ਚਾਹੇ।
ਨਾਈਆਂ ਸੁਣਿਆ ਗਰਾਈਆਂ ਸੁਣਿਆ
ਨਾਈ ਦੇ ਰਾਹੀਂ ਕੋਈ ਵੀ ਚੰਗੀ-ਮਾੜੀ ਗੱਲ ਬੜੀ ਜਲਦੀ ਫੈਲ ਜਾਂਦੀ ਹੈ।