ਪਿੰਡਾ ਵੇ ਅਗਾਂਹ, ਪੁੱਤਾ ਵੇ ਪਿਛਾਂਹ

ਜਦ ਕੋਈ ਔਖਿਆਈ ਸਮੇਂ ਹੋਰਨਾਂ ਨੂੰ ਵੰਗਾਰ-ਵੰਗਾਰ ਕੇ ਅੱਗੇ ਕਰੇ ਤੇ ਖਤਰੇ ਵਿਚ ਪਾਉਣ ਦਾ ਯਤਨ ਕਰੇ, ਪਰ ਆਪਣਿਆਂ ਨੂੰ ਪਿਛਾਂਹ ਬਚਾ-ਬਚਾ ਕੇ ਰੱਖੇ, ਤਾਂ ਕਹਿੰਦੇ ਹਨ।

ਨਾਲੇ ਮਾਸੀ ਨਾਲੇ ਚੂੰਢੀਆਂ

ਜਦ ਕੋਈ ਜਾਣਾ ਉੱਤੋਂ ਉੱਤੋਂ ਤਾਂ ਪਿਆਰ ਕਰੇ ਤੇ ਹੇਤੂ ਬਣ-ਬਣ ਵਿਖਾਵੇ, ਪਰ ਅੰਦਰੋਂ ਨੁਕਸਾਨ ਕਰੇ ਤੇ ਔਖਿਆਈ ਦੇਈ ਜਾਵੇ, ਤਾਂ ਕਹਿੰਦੇ ਹਨ।

ਪਰਾਈ ਜੰਝ ਤੇ ਅਹਿਮਕ ਨੱਚੇ

ਮਾਮੇ ਕੰਨੀ ਬੀਰਬਲੀਆਂ ਤੇ ਭਣੇਵਾਂ ਫਿਰੇ ਆਕੜਿਆ; ਕਿਸੇ ਹੋਰ ਦੀ ਵਡਿਆਈ ਦੇ ਕਾਰਨ ਫੁੱਲੇ ਤੇ ਆਕੜੇ ਫਿਰਨ ਵਾਲੇ ਤੇ ਘਟਾਉਂਦੇ ਹਨ।

ਬਹੁਤੀ ਗਈ ਥੋੜ੍ਹੀ ਰਹੀ

ਜਦੋਂ ਕੋਈ ਕੰਮ ਸ਼ੁਰੂ ਕੀਤਾ ਹੋਵੇ ਤਾਂ ਉਸ ਕੰਮ ਦੇ ਖ਼ਤਮ ਹੋਣ ਦਾ ਵਕਤ ਨਜ਼ਦੀਕ ਹੋਵੇ ਜਾਂ ਬੁਢਾਪਾ ਨਜ਼ਦੀਕ ਆਉਣ ਸਮੇਂ ਇਹ ਅਖ਼ਾਣ ਵਰਤਿਆ ਜਾਂਦਾ ਹੈ।